ਬਹੁਤ ਬੜਾ ਇਸ਼ਤਿਹਾਰ ਘੋਟਾਲਾ, ਦੇਖੋ ਤਸਵੀਰਾਂ ਤੇ ਪੜ੍ਹੋ ਸਬੂਤ

ਦੋਸਤੋ ਸਾਡੀ ਅਜ ਦੀ ਇਹ ਖ਼ਬਰ ਜਲੰਧਰ ਦੇ ਮਿਉਂਸਿਪਲ ਕਾਰਪੋਰੇਸ਼ਨ(ਨਿਗਮ) ਦੀ ਪੋਲ ਖੋਲ ਕੇ ਰੱਖ ਦੇਵੇਗੀ, ਇਸ ਖਾਸ ਪੇਸ਼ਕਸ਼ ਤੋਂ ਬਾਅਦ ਜੇ ਤੁਹਾਨੂੰ  ਜਲੰਧਰ ਨਿਗਮ ਦਾ ਕੋਈ ਕਰਮਚਾਰੀ ਮਿਲੇ ਜਾਂ ਕਿਸੇ ਗਰੀਬ ਦੀ ਬਿਲਡਿੰਗ ਕਿਸੇ ਭੀ ਬਹਾਨੇ ਤੋੜਨ  ਆਵੇ ਤੇ    ਪੂਛਨਾ ਕਿ ਜਲੰਧਰ ਦੇ ਕੁਛ ਸ਼ੋਪਿੰਗ ਮੌਲਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਤੁਸੀਂ ਕਯੋ ਡਰਦੇ ਹੋ

ਗੈਰ ਕਾਨੂੰਨੀ ਇਸਤਿਹਾਰ ਬਾਜ਼ੀ- ਸਾਡੀ ਇਹ ਸਟੋਰੀ ਜਲੰਧਰ ਸ਼ਹਿਰ ਵਿਚ ਹੋ ਰਹੇ ਇਸਤਿਹਾਰ ਘੋਟਾਲੇ  ਜੋ ਲੱਗਦਾ ਹੈ ਨਿਗਮ ਦੇ ਕਰਮਚਾਰੀਆਂ ਤੇ ਹੋਰ ਵੱਡੇ ਅਫਸਰਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਦੀ ਪੋਲ ਖੋਲਣ ਜਾ ਰਹੀ ਹੈ  ਦੋਸਤੋ ਜਦੋ ਭੀ ਤੁਸੀਂ ਪੰਜਾਬ ਦੇ ਖਾਸ ਕਰ ਜਲੰਧਰ ਦੇ ਇਕ ਮਸ਼ਹੂਰ ਮਾਲ ਚੇ ਇੰਟਰ ਹੋਵੋਗੇ ਤੁਹਾਨੂੰ ਦੀਵਾਰਾਂ, ਲਿਫਟਾਂ ਤੇ ਅਸਕੈਲਟੋਰ ਦੇ ਸਾਮਣੇ ਕਾਫੀ ਸਾਰੇ ਇਸਤਿਹਾਰ ਲਗੇ ਦਿਖਣਗੇ ਇਹਨਾਂ ਚੋ ਕਿਸੇ ਭੀ ਇਸਤਿਹਾਰ ਦੇ ਲਈ ਨਿਗਮ ਤੋਂ ਕੋਈ ਭੀ ਮੰਜੂਰੀ ਨਹੀਂ ਲਿੱਤੀ ਗਈ ਹੈ ਇਸ ਲਿਹਾਜਾ ਇਹ ਸਾਰੇ ਇਸਤਿਹਾਰ ਗੈਰਕਾਨੂੰਨੀ ਹੀ ਮੰਨੇ ਜਾਣਗੇ,ਇਹ ਸਾਰੀ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਹਨ, ਇਹ ਸਬਕੁਜ ਨਿਗਮ ਦੀ 2018 ਦੀ ਇਸਤਿਹਾਰ ਪਾਲਿਸੀ ਦੇ ਮੁਤਾਬਕ ਹੀ ਕਹਿ ਰਹੇ ਹਾਂ

ਕਿ ਕਹਿੰਦੀ ਹੈ ਇਸ਼ਤਿਹਾਰ ਪਾਲਿਸੀ- 27 ਪੇਜਾਂ ਪਾਲਿਸੀ ਦੇ ਸਫ਼ਾ ਨੰਬਰ 10 ਤੇ ਸਾਫ ਤੌਰ ਤੇ ਲਿਖਿਆ ਹੋਇਆ ਹੈ ਕਿ ਮਾਲ ਆਪਣੀ ਹੱਦ ਦੇ ਅੰਦਰ ਆਪਣੇ ਮਾਲ ਚੇ ਚਲ ਰਹੇ ਕਿਸੀ ਭੀ ਵਪਾਰ ਜਾਂ ਦੁਕਾਨ ਦਾ ਇਸ਼ਤਿਹਾਰ ਮਾਲ ਦੇ ਕਿਸੇ ਭੀ ਕੋਨੇ ਤੇ ਲਗਾ ਸਕਦਾ ਹੈ ਤੇ ਇਸ ਕਾਮ ਲਾਇ ਉਸਨੂੰ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਪਾਰ ਇਹ ਸਾਰੇ ਇਸਤਿਹਾਰ ਗ੍ਰਾਉੰਡ ਮੌਨਟੇਡ(ਜਮੀਨ ਦੇ ਨਾਲ ਜੋੜਕੇ ਲੱਗਾ ਹੋਣਾ) ਚਾਹੀਦੇ ਹਨ ਪਰ ਇਸ ਮਾਲ ਜਾਂ ਕਿਸੇ ਭੀ ਹੋਰ ਮਾਲ ਚੇ ਜਾਕੇ ਦੇਖ ਲਵੋ ਕੋਈ ਭੀ ਇਸਤਿਹਾਰ ਜਮੀਨ ਤੇ ਨਹੀਂ ਲਗਾ ਹੋਇਆ ਮਿਲੇਗਾ, ਦੂਸਰੀ ਤੇ ਸਬਤੋ ਵੱਡੀ ਗੱਲ ਇਸ ਮਾਲ ਚੇ ਜਿੰਨੇ ਭੀ ਇਸਤਿਹਾਰ ਲਗੇ ਹਨ ਉਨ੍ਹਾਂ ਚੋ ਕਿਸੇ ਦੀ ਭੀ ਸ਼ੋਪ ਜਾਂ ਦਫਤਰ ਇਸ ਮਾਲ ਵਿਚ ਨਹੀਂ ਹੈ ਅਸੀਂ ਥੱਲੇ ਇਸਤਿਹਾਰ ਪੋਲਿਸੀ ਦੇ ਸਾਫ਼ ਨੰਬਰ 10 ਦੀ ਕਾਪੀ,ਡਰਾਫਟ ਦੇ 11 ਸਫਿਆਂ ਚੋ 6 ਨੰਬਰ ਸਫ਼ੇ ਦੀ ਕਾਪੀ ਤੇ ਸਾਰੇ ਇਸਤਿਹਾਰਾਂ ਦੀ ਤਸਵੀਰਾਂ ਦੇ ਰਹੇ ਹਾਂ ਤਾਂਜੋ ਤੁਸੀਂ ਸਬੂਤ ਦੇਖ ਸਕੋ

ਕਿਵੇਂ ਕ਼ਾਨੂਨ ਦਾ  ਮਜਾਕ ਉਡਾ ਕੇ ਬਚ ਨਿਕਲਦੇ ਨੇ ਇਸਤਿਹਾਰ ਬਾਜ਼ ਏਜੇੰਟ੍ਸ- ਏਜੇੰਟ੍ਸ  ਕਹਿੰਦੇ ਨੇ  ਕਿ ਨਿਗਮ ਦੀ ਇਸਤਿਹਾਰ ਪਾਲਿਸੀ ਆਉਟਡੋਰ ਪਾਲਿਸੀ ਹੈ ਇਨਡੋਰ ਇਸਤਿਹਾਰ ਦੇ ਨਿਯਮ ਤੇ ਲਾਗੂ ਨਹੀਂ ਹੋ ਸਕਦੀ ਪਰ ਜਦੋ ਇਸ ਦਾਅਵੇ ਤੇ ਮੈ ਪੜਤਾਲ ਕੀਤੀ ਤੇ ਪਾਯਾ ਕਿ ਇਸਤਿਹਾਰ ਪਾਲਿਸੀ ਦੇ ਡਰਾਫਟ ਵਿਚ ਭੀ ਸਾਫ ਤੌਰ ਤੇ ਲਿਖਿਆ ਹੋਇਆ ਹੈ ਕਿ ਕੋਈ ਭੀ ਇਸਤਿਹਾਰ ਜਿਥੇ ਮਰਜੀ ਲਗਾ ਹੋਵੇ ਜੋ ਜਨਤਾ ਨੂੰ ਦਿਖਾਣ ਵਾਸਤੇ ਲਗਾ ਹੈ ਉਸਦੀ ਮੰਜੂਰੀ ਲੈਣਾ ਜਰੂਰੀ ਹੈ ਡਰਾਫਟ ਦੀ ਕਾਪੀ ਭੀ ਅਸੀਂ ਥੱਲੇ ਬਤੌਰ ਸਬੂਤ ਆਈ ਪੇਸ਼ ਕਰ ਰਹੇ ਹਾਂ, ਜਿਸ ਤੋਂ ਸਾਫ ਹੋ ਜਾਵੇਗਾ ਕਿ  ਇਸਤਿਹਾਰ ਪਾਲਿਸੀ 2018 ਦਾ ਸਿਰਫ ਨਾਮ ਹੈ ਆਉਟਡੋਰ ਇਸਤਿਹਾਰ ਪਾਲਿਸੀ ਨਾ ਕਿ ਆਉਟਡੋਰ ਸ਼ਬਦ ਕੋਈ ਨਿਯਮ ਹੈ, ਸਾਰੇ ਸਬੂਤਾਂ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਵੇਂ ਕੁਛ ਚੋਰ ਕਿਸਮ ਦੇ ਇਸਤਿਹਾਰ ਏਜੇੰਟ੍ਸ ਮਾਲ ਦੇ ਮਾਲਕਾਂ ਨਾਲ ਮਿਲਕੇ ਭੋਲੇ ਭਾਲੇ ਗ੍ਰਾਹਕਾਂ ਦੇ ਬ੍ਰਾਂਡ ਨੂੰ ਬਦਨਾਮ ਕਰ ਰਹੇ ਹਨ (ਸਬੂਤ ਦੇ ਤੌਰ ਤੇ ਡਰਾਫਟ ਦੇ 11 ਸਫ਼ੇਯ ਦੇ ਸਫ਼ਾ ਨੰਬਰ 6 ਦੀ ਕਾਪੀ ਥੱਲੇ ਦੇ ਰਹੇ ਹਾਂ)

 

ਸੜਕਾਂ ਤੇ ਚੌਕ ਭਰੇ ਹੋਏ ਹਨ ਗੈਕਾਨੂਨੀ ਇਸਤਿਹਾਰਾਂ ਨਾਲ- ਇਸਤੋਂ ਬਾਅਦ ਜਦੋ ਸਾਡੀ ਪੂਰੀ ਟੀਮ ਨੇ ਜਲੰਧਰ ਸ਼ਹਿਰ ਦਾ ਫੇਰ ਲਾਯਾ ਤੇ ਬਹੁਤ ਸਾਰੇ ਗੈਰ ਕਾਨੂੰਨੀ ਇਸਤਿਹਾਰ ਸਾਨੂ ਦਿਖੇ ਜਿਨ੍ਹਾਂ ਦੀ ਡਿਟੇਲ ਥੱਲੇ ਤਸਵੀਰਾਂ ਦੇ ਨਾਲ ਦੇ ਰਹੇ ਹਾਂ, ਜਦੋ ਇਸ ਮਾਮਲੇ ਤੇ ਹੋਰ ਛਾਣ ਬੀਨ ਕੀਤੀ ਗਈ ਤਾਂ ਪਤਾ ਲਗਾ  ਕਿ ਬਹੁਤ ਸਾਰੀ ਕੰਪਨੀਆਂ ਇਹਦਾ ਦੀ ਭੀ ਸਨ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਜੇ ਆਪਣੀ ਕੰਪਨੀ ਦਾ ਸਾਈਨ ਬੋਰਡ ਜਾ ਡਾਇਰੈਕਸ਼ਨ ਬੋਰਡ ਜਿਸੇ ਸਰਕਾਰੀ ਥਾਂ ਤੇ ਲਗਾਨਾ ਹੋਵੇ ਤੇ ਇਸਦੀ ਲਿਖਿਤ ਵਿਚ ਮੰਜੂਰੀ ਚਾਹੀਦੀ ਜੋ ਸਿਰਫ ਨਿਗਮ ਦੇ ਅਧਿਕਾਰ ਵਿਚ ਆਉਂਦੀ ਹੈ(ਸਬੂਤ ਦੇ ਤੌਰ ਤੇ ਸਾਰੇ ਇਸ਼ਤਿਹਾਰਾਂ ਦੀ ਤਸਵੀਰਾਂ ਤੇ 27 ਸਫਿਆਂ ਦੀ ਪਾਲਿਸੀ ਦੇ ਸਫ਼ਾ ਨੰਬਰ- 8 ਤੇ 9 ਦੀ ਕਾਪੀ ਭੀ ਦੇ ਰਹੇ ਹਾਂ)

ਜਵਾਬ ਨਹੀਂ ਦਿੰਦੇ ਨਿਗਮ ਦੇ ਅਫਸਰ- ਮੈਂ ਨਿਗਮ ਦੇ ਇਸਤਿਹਾਰ ਵਿਭਾਗ  ਦੇ ਕਈ ਅਫਸਰਾਂ ਨੂੰ ਕਈ ਬਾਰ ਫੋਨ ਕੀਤੇ ਤੇ ਇਸ ਮਾਮਲੇ ਤੇ ਵਿਭਾਗ ਦਾ ਪਕਸ਼ ਮੰਗਣ ਦੀ ਕੋਸ਼ਿਸ਼ ਕੀਤੀ ਪਰ ਸੁਪ੍ਰਿਟੈਂਡੈਂਟ ਨੇ ਤੇ ਕਦੀ ਫੋਨ ਹੀ ਨਹੀਂ ਚੁਕਿਆ ਲੱਗਦਾ ਹੈ ਉਹ ਜਨਤਾ ਦੇ ਸਵਾਲਾਂ ਦਾ ਜਵਾਬ ਦੇਣ ਵਿਚ ਜਕੀਨ ਨਹੀਂ ਰੱਖਦੇ ਇਕ ਜੋਇੰਟ ਕਮਿਸ਼ਨਰ ਮੈਡਮ ਜੀ ਭੀ ਹੈਗੇ ਨੇ ਜਿਨ੍ਹਾਂ ਨੇ ਫੋਨ ਤੇ ਹਰ ਬਾਰ ਚੁਕਿਆ ਪਾਰ ਜਵਾਬ ਕੋਈ ਨਾ ਦਿੱਤਾ, ਹੁਣ ਉਹ ਜਵਾਬ ਦੇਣਾ ਨਹੀਂ ਚਾਹੁੰਦੇ ਜਾਂ  ਊਨਾ ਨੂੰ ਕੁਛ ਪਤਾ ਹੀ ਨਹੀਂ ਇਹ ਤੇ ਰਬ ਹੀ ਜਾਣਦਾ ਹੈ ਕਲ ਮੈਡਮ ਜੀ ਨੇ ਕਿਹਾ ਕਿ ਮੈ ਸੰਬੰਧਿਤ ਵਿਭਾਗ ਤੋਂ ਇਸ ਮਾਮਲੇ ਤੇ ਰਿਪੋਰਟ ਮੰਗੀ ਹੈ ਜੋ ਦੋ ਦਿਨ ਬਾਅਦ ਆਵੇਗੀ ਤਾਹਿ ਕੁਛ ਕਹਿ  ਸਕਾਂਗੀ, ਹੁਣ ਜੇ ਮੈਡਮ ਕੋਈ ਜਵਾਬ ਦੇਣਗੇ ਤਾਂ ਅਸੀਂ ਉਸਨੂੰ ਸਟੋਰੀ ਦੇ ਅਗਲੇ ਫ਼ੋੱਲੋ ਅਪ ਵਿਚ ਛਾਪਾਂਗੇ

ਸਰਕਾਰ ਨੂੰ ਕਰੋੜਾਂ ਦਾ ਚੂਨਾ- ਇਸੀ ਤ੍ਰੇਹ ਪੂਰੇ ਪੰਜਾਬ ਵਿਚ ਇਨਡੋਰ ਦਾ ਬਹਾਨਾ ਕਰਕੇ ਮਾਲ ਮਾਲਕ ਇਸਤਿਹਾਰ ਏਜੇਂਟਾਂ  ਨਾਲ ਮਿਲਕੇ ਪੰਜਾਬ  ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ ਤੇ ਨਿਗਮ ਦੇ ਅਫਸਰਾਂ ਨੂੰ ਜੇ ਕੁਛ ਪੂਛ ਲਵੋ ਤੇ ਉਨ੍ਹਾਂ ਨੂੰ ਸੱਪ ਸੁੰਘ ਜਾਂਦਾ ਹੈ

ਕਦੋ ਹੋਵੇਗੀ ਕਾਰਵਾਈ ਕੁਛ ਪਤਾ ਨਹੀਂ- ਸਿੱਧੂ ਸਾਹਿਬ  ਦੱਸੋ ਪੰਜਾਬ ਦੀ ਜਨਤਾ ਨੂੰ ਕਿ ਜਨਤਾ ਨੂੰ  ਉਸਦਾ ਹੱਕ ਕਦੋ ਮਿਲੂਗਾ ਤੇ ਮਾਲ ਮਾਲਕ ਤੇ ਇਸ਼ਤਿਹਾਰੀ ਏਜੇਂਟਾਂ ਤੇ ਨਕੇਲ ਕਦੋ ਕਾਸੀ ਜਾਵੇਗੀ

Previous Post Next Post

نموذج الاتصال