ਰੱਖੋ ਆਪਣੀ ਕਿਡਨੀ ਦਾ ਧਿਆਨ।

ਸਟੋਰੀ ਨਾਉ ਟੀਮ

ਪਿਆਰੇ ਪਾਠਕੋ ਅੱਜ 14 ਮਾਰਚ 2019 ਨੂੰ ਵਿਸ਼ਵ ਕਿਡਨੀ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅੱਜ ਸਟੋਰੀ ਨਾਉ ਆਪ ਸਭ ਨੂੰ ਆਪਣੀ ਕਿਡਨੀ ਨੂੰ ਤੰਦਰੁਸਤ ਰੱਖਣ ਬਾਰੇ ਜਰੂਰੀ ਜਾਣਕਾਰੀ ਦੇਣ ਜਾ ਰਿਹਾ ਹੈ।ਅੱਜ  ਤੁਹਾਨੂੰ ਸਬ ਨੂੰ ਕਿਡਨੀ ਦੇ ਮਾਹਰ ਡਾਕਟਰ ਸਾਹਿਬ ਡਾ ਮਨੋਜ ਚੌਧਰੀ ਅਤੇ ਆਯੁਰਵੈਦਿਕ ਮਾਹਿਰ ਡਾਕਟਰ ਅਮਿਤ ਕੁਮਾਰ ਸਿੱਧੂ ਜੀ ਕਿਡਨੀ ਦੀਆਂ ਬਿਮਾਰੀਆਂ ਤੋਂ ਬਚਾਵ ਖਾਨਪੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਦੋਸਤੋਂ ਕਿਡਨੀ ਸਰੀਰ ਦਾ ਸਭ ਤੋਂ ਪ੍ਰਮੁੱਖ ਅੰਗ ਹੈ ਜੋ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢ ਕੇ ਸਰੀਰ ਨੂੰ ਨਿਰੋਗੀ ਰੱਖਦਾ ਹੈ, ਅੱਜ ਸਾਰੀ ਦੁਨੀਆ ਦੀ 10% ਅਬਾਦੀ ਕਿਡਨੀ ਦੇ ਰੋਗਾਂ ਨਾਲ ਪੀੜਤ ਹੈ। ਇਸਦੇ ਕਿ ਪ੍ਰਮੁੱਖ ਕਾਰਨ ਹਨ।

  1. ਸ਼ੁਗਰ

  2. ਹਾਈ ਬਲੱਡ ਪ੍ਰੈਸ਼ਰ

  3. ਮੋਟਾਪਾ

  4. ਧੂਮਰਪਾਨ (ਸਿਗਰੇਟ)

  5. ਜਨੇਟਿਕ ਕਾਰਨ

  6. ਉਮਰ

  7. ਪਾਣੀ ਖਟ ਪੀਣਾ

  8. ਬਾਰ ਬਾਰ ਪੱਥਰੀ ਹੋਣਾ

  9. ਸਹੀ ਖ਼ਾਨਪੀਨ ਨਾ ਹੋਣਾ

  10. ਆਲਸ।

ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਮਨੋਜ ਚੌਧਰੀ ਜੀ ਨੇ ਗੱਲ ਬਾਤ ਕਰਦੇ ਦੱਸਿਆ ਕਿ ਕਿਡਨੀ ਰੋਗਾਂ ਦਾ ਪ੍ਰਮੁੱਖ ਕਰਨ ਹੈ ਸ਼ੁਗਰ, ਬਲੱਡ ਪ੍ਰੈਸ਼ਰ, ਪੱਥਰੀ ਦਾ ਕੰਟਰੋਲ ਵਿਚ ਨਾ ਆਉਣਾ।ਕਿਡਨੀ ਦੇ ਰੋਗੀਆਂ ਨੂੰ ਬਹੁਤ ਸਖਤ ਡਾਇਟ ਦਾ ਪਾਲਣ ਕਰਨਾ ਪੈਂਦਾ ਹੈ। ਜਿਸ ਨਾਲ ਉਹ ਆਪਣੀ ਕਿਡਨੀ ਨੂੰ ਬਚਾ ਕੇ ਰੱਖ ਸਕਦੇ ਹਨ। ਕਿਡਨੀ ਦੇ ਰੋਗੀਆਂ ਦਾ ਇਲਾਜ ਡਾਕਟਰ ਸਾਹਿਬ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਉਹ ਸਬਨੁ ਹੀ ਕਹਿਣਾ ਚਾਹੁੰਦੇ ਹਨ ਕਿ ਕਿਡਨੀ ਨੂੰ ਸਵਾਸਥ ਰੱਖਣ ਲਈ ਰੋਜ਼ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ।

ਆਯੁਰਵੈਦਿਕ ਰੋਗਾਂ ਦੇ ਮਾਹਿਰ ਡਾਕਟਰ ਅਮਿਤ ਸਿੱਧੂ ਜੀ ਨੇ ਦੱਸਿਆ ਕਿ ਆਯੁਰਵੇਦ ਵਿਚ ਕਿਡਨੀ ਰੋਗਾਂ ਦਾ ਇਲਾਜ਼ ਮੁਮਕਿਨ ਹੈ ਅਤੇ ਆਯੁਰਵੈਦਿਕ ਸਵਾਸਥ ਵਰਿਤ ਦਾ ਪਾਲਣ ਕਰਕੇ ਆਪਣੀ ਕਿਡਨੀ ਨੂੰ ਸਵਾਸਥ ਰੱਖਿਆ ਜਾ ਸਕਦਾ ਹੈ ਆਯੁਰਵੇਦ ਵਿਚ ਕਿਡਨੀ ਨੂੰ ਸਵਾਸਥ ਰੱਖਣ ਲਈ ਨਿਮਾਨਲਿਖਿਤ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ।

  • ਰੋਜ਼ ਸੁਬਹ ਖਾਲੀ ਪੇਟ 2 ਤੋਂ 4 ਗਿਲਾਸ ਪਾਣੀ ਪੀਣਾ ਚਾਹੀਦਾ ਹੈ।

  • ਨਮਕ  ਦੀ ਘਟ ਵਰਤੋਂ ਯਾ ਪਹਾੜੀ ਨਮਕ ਦੀ ਵਰਤੋਂ।

  • ਮਿੱਠੇ ਤੋਂ ਪਰਹੇਜ਼

  • ਡਾਇਟ ਵਿਚ ਪੌਸ਼ਟਿਕ ਤੱਤਾਂ ਦੀ ਵਰਤੋਂ।

  • ਪੱਥਰੀ ਤੋਂ ਬਚਾਵ।

  • ਆਪ ਨੂੰ ਦੱਸਦੇ ਹਾਂ ਕੁਛ ਕਿੜਨੀ ਨੂੰ ਸਵਾਸਥ ਰੱਖਣ ਵਾਲੇ ਖਾਦ ਪਾਧਾਰਥ।

  • ਗੋਭੀ

  • ਬਲੁ ਬੇਰੀ

  • ਸਮੁੰਦਰੀ ਮਛਲੀ(ਸੀ ਬਾਸ)

  • ਲਾਲ ਅੰਗੂਰ

  • ਅੰਡੇ ਦਾ ਚਿਟਾ ਹਿੱਸਾ

  • ਅਦਰਕ

  • ਦਲੀਆ

  • ਬੰਦ ਗੋਭੀ

  • ਚਿਕਨ

  • ਸ਼ਿਮਲਾ ਮਿਰਚ

  • ਪਿਆਜ

  • ਕੁੱਟੂ ਦਾ ਆਟਾ

  • ਹਲਦੀ

  • ਮਕੈਦਾਮੀਆ ਅਖਰੋਟ

  • ਪਾਈਨ ਐਪਲ

  • ਕ੍ਰੇਨਬੇਰੀ

  • ਸ਼ੀਅਟਕੇ ਮੁਸ਼ਰੂਮ ਦੀ ਵਰਤੋਂ ਜ਼ਿਆਦਾ ਕਰੋ।

ਅਸੀਂ ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨਾਲ ਆਪਜੀ ਨੂੰ ਫਾਇਦਾ ਹੋਵੇਗਾ।

Previous Post Next Post

نموذج الاتصال