ਸਟੋਰੀ ਨਾਉ ਟੀਮ।
ਸਿਵਲ ਸਰਜਨ ਡਾ.ਰਾਜੇਸ਼ ਬੱਗਾ ਦੇ ਦਿਸ਼ਾਨਿਰਦੇਸ ਅਤੇ ਜਿਲਾ ਲੇਪਰੋਸੀ ਅਫਸਰ ਡਾ.ਦਲਜੀਤ ਸਿੰਘ ਦੇ ਸਹਿਯੋਗ ਨਾਲ ਮੁਢਲਾ ਸਿਹਤ ਕੇਂਦਰ ਰੰਧਾਵਾ ਮਸੰਦਾਂ ਵਲੋਂ ਕੁਸ਼ਟ ਜਾਗਰੂਕਤਾ ਕੈਂਪ ਲਗਾਈਆਂ ਗਿਆ । ਕੈੰਪ ਦਾ ਉਦਘਾਟਨ ਐਸ.ਐਮ.ਓ ਕਰਤਾਰਪੁਰ ਡਾ.ਹਰਦੇਵ ਸਿੰਘ ਨੇ ਕੀਤਾ । ਡਾ.ਹਰਦੇਵ ਸਿੰਘ ਨੇ ਦੱਸਿਆ ਕਿ ਕੁਸ਼ਟ ਹੁਣ ਲਾਇਲਾਜ ਨਹੀਂ ਰਿਹਾ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਸਦੀ ਦਵਾਈ ਮੁਫ਼ਤ ਦਿਤੀ ਜਾਂਦੀ ਹੈ । ਡਾ.ਪਰਮਜੀਤ ਕੌਰ ਵਲੋਂ ਉਪਸਤਿਥ ਜਨਸਮੁਹ ਨੂੰ ਕੁਸ਼ਟ ਦੇ ਕਾਰਨ, ਲੱਛਣ, ਜਾਂਚ ਅਤੇ ਇਲਾਜ ਬਾਰੇ ਵਿਸਤਾਰ ਨਾਲ ਦੱਸਿਆ ਗਿਆ । ਆਯੁਰਵੈਦਿਕ ਮੈਡੀਕਲ ਅਫਸਰ ਡਾ.ਹੇਮੰਤ ਮਲਹੋਤਰਾ ਨੇ ਨੈਸ਼ਨਲ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਤੇ ਏ.ਐਮ.ਓ ਡਾ.ਰੁਪਾਲੀ ਕੋਹਲੀ ਨੇ ਆਯੁਰਵੇਦ ਅਨੁਸਾਰ ਕੁਸ਼ਟ ਤੇ ਆਹਾਰ ਬਾਰੇ ਜਾਣਕਾਰੀ ਦਿੱਤੀ । ਕੁਲਵਿੰਦਰ ਘੁੰਮਣ ਨੇ ਐਮ.ਡੀ.ਟੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ । ਇਸ ਮਗਰੋਂ ਪੀ.ਐਚ.ਸੀ ਰੰਧਾਵਾ ਮਸੰਦਾਂ ਦੇ ਸਟਾਫ਼, ਆਸ਼ਾ ਵਰਕਰਾ ਅਤੇ ਪ੍ਰਿੰਸੀਪਲ ਰਾਜਪਾਲ ਕੌਰ ਦੇ ਸਹਿਯੋਗ ਨਾਲ ਜਲੰਧਰ ਸਕੂਲ ਦੇ ਬੱਚਿਆਂ ਨੇ ਗੁਦਾਈਪੁਰ, ਉਦਯੋਗ ਨਗਰ, ਸਵਰਨ ਪਾਰਕ ਅਤੇ ਰੰਧਾਵਾ ਮਸੰਦਾਂ ਵਿੱਚ ਕੁਸ਼ਟ ਜਾਗਰੂਕਤਾ ਰੈਲੀ ਕਢੀ ਤੇ ਪੇਮਫਲੇਟ ਵੀ ਵੰਡੇ । ਇਸ ਮੌਕੇ ਐਲ.ਐਚ.ਵੀ ਰਘਬੀਰ ਕੌਰ, ਐਸ.ਆਈ ਇੰਦਰਜੀਤ, ਸੁਖਰਾਜ, ਨੀਤੂ, ਰੇਸ਼ਮ, ਸਰੂਪ, ਸੁਰਜੀਤ ਪਾਲ, ਸਰਬਜੀਤ, ਗੁਰਬਕਸ਼, ਰਮਨਦੀਪ, ਸੁਨੀਤਾ, ਦਲਬੀਰ, ਪੂਨਮ, ਰੀਨਾ, ਸੀਮਾ, ਲੀਲਾ, ਮੰਜੀਤ ਆਦਿ ਹਾਜਿਰ ਸਨ ।