ਧੰਨਵੰਤਰੀ ਵੈਦ ਮੰਡਲ (Regd) ਪੰਜਾਬ ਦੀ ਬੈਠਕ 24 ਮਾਰਚ 2019 ਨੂੰ ਸਫਲਤਾ ਪੂਰਵਕ ਸੰਪੰਨ ਹੋਈ।
ਜਿਸ ਵਿੱਚ ਪੰਜਾਬ ਪ੍ਰਧਾਨ ਰਾਸ਼ਟਰੀ ਰਤਨ ਅਵਾਰਡ ਵੈਦ ਸ਼੍ਰੀ ਸੁਮਨ ਕੁਮਾਰ ਸੂਦ ਜੀ ਨੇ ਆਪਣੇ ਸਹਿਯੋਗੀਆਂ ਨਾਲ ਸ਼ਿਰਕਤ ਕੀਤੀ।
ਵਾਇਸ ਪ੍ਰੈੱਸੀਡੈੰਟ ਡਾੱ. ਬਰਿੰਦਰ ਕੁਮਾਰ ਮਜੀਠਾ ਜੀ ਨੇ ਇਸ ਬੈਠਕ ਨੂੰ ਆਰੰਭ ਕਰਦਿਆਂ ਯੋਗ ਅਤੇ ਮੈਡੀਟੇਸ਼ਨ ਦੇ ਕਈ ਗੁਣ ਦੱਸੇ। ਉਨ੍ਹਾਂ ਨੇ ਕਿਹਾ ਕਿ ਜੇਕਰ ਦਵਾਈਆਂ ਦੇ ਨਾਲ-ਨਾਲ ਨੈਚੁਰਲ ਪੈਥੀ ਦਾ ਸਹਾਰਾ ਲਿਆ ਜਾਵੇ ਤਾਂ ਨਤੀਜੇ ਬਹੁਤ ਹੀ ਜਲਦੀ ਆਉਣਗੇ ਅਤੇ ਮਰੀਜ਼ ਜਲਦੀ ਠੀਕ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹਨਾਂ ਦੋਨਾਂ ਪੈਥੀਆਂ ਦੇ ਸਹਾਰੇ ਮਾਈਗ੍ਰੇਸ਼ਨ ਤੇ ਸਰਵਾਈਕਲ ਵਰਗੀਆਂ ਬੀਮਾਰੀਆਂ ਤੇਜੀ ਨਾਲ ਠੀਕ ਕੀਤੀਆਂ ਜਾ ਸਕਦੀਆਂ ਹਨ।
ਇਸ ਬੈਠਕ ਵਿੱਚ ਬਤੌਰ ਮਹਿਮਾਨ ਡਾੱ. ਰਵਿੰਦਰ ਕੁਮਾਰ ਜੀ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਆਏ ਹੋਏ ਵੈਦਾਂ ਨੂੰ ਮੁਦਰਾ ਗਿਆਨ ਅਤੇ ਪੰਜ ਤੱਤਾਂ ਦੀ ਬਹੁਤ ਡੂੰਘੀ ਜਾਣਕਾਰੀ ਦਿੱਤੀ।
ਬੈਠਕ ਵਿੱਚ ਆਏ ਮੁੱਖ ਮਹਿਮਾਨ ਕ੍ਰਾਇਮ ਬੂਅਰੋ ਆੱਫ ਇਨਵੈਸਟੀਗੇਸ਼ਨ ਟਰੱਸਟ ਦੇNRI ਜਨਰਲ ਸੈਕਟਰੀ ਸ੍ਰੀ ਹਰਪਾਲ ਜੀ ਨੇ ਆਪਣੀ ਟਰੱਸਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਗਰੀਬ ਪਰਿਵਾਰਾਂ ਲਈ ਇਕ ਸਾਲਾਂ ਰਾਸ਼ਨ ਤੇ ਗਰੀਬ ਬੱਚਿਆਂ ਦੀ ਫੀਸ ਮੁਆਫ ਤੇ ਕਾਨੂੰਨੀ ਜਾਣਕਾਰੀ ਆਦਿ ਸੇਵਾਵਾਂ ਦਿੰਦੇ ਆ ਰਹੇ ਹਨ।
ਡਾੱ. ਰਵਿੰਦਰ ਕੁਮਾਰ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਵੈਦਾਂ ਨੂੰ ਯੋਗ ਨਿਦਰਾ ਕਰਵਾ ਕੇ ਆਨੰਦ ਪੂਰਵਕ ਕਰ ਦਿੱਤਾ।